Jump to content

User:ਹਰਪ੍ਰੀਤ ਕੌਰ ਸੰਧੂ

From Wikipedia, the free encyclopedia

ਆਧੁਨਿਕ ਪੰਜਾਬੀ ਸਭਿਆਚਾਰ ਸਭਿਆਚਾਰ ਪ੍ਰਵਾਹ ਦਾ ਸੰਬੰਧ ਸਭਿਆਚਾਰ ਨਿਰੰਤਰਤਾ ਅਤੇ ਪਰਿਵਰਤਨ ਨਾਲ ਹੋਣਾ ਸੁਭਾਵਿਕ ਹੀ ਹੈ। ਸਭਿਆਚਾਰ ਵਿਸ਼ੇਸ਼ ਕਰ ਪੰਜਾਬੀ ਸਭਿਆਚਾਰ ਦੀ ਆਧੁਨਿਕਤਾ ਦੇ ਪਰਿਪੇਖ ਵਿਚ ਚਰਚਾ ਕਰਦੇ ਹੋਏ ਕੁਝ ਵਿਦਵਾਨਾਂ ਨੇ ਲੋਕਾਂ ਦੀ ਰਹਿਣੀ-ਬਹਿਣੀ ਉਪਰ ਉਨ੍ਹਾਂ ਦੇ ਕਿੱਤੇ ਦਾ ਪ੍ਰਭਾਵ ਵੀ ਸਵੀਕਾਰ ਕੀਤਾ ਹੈ। ਇਸ ਪੱਖ ਨੂੰ ਸਪਸ਼ਟ ਰੂਪ ਵਿੱਚ ਭਿੰਨ-ਭਿੰਨ ਵਰਗਾਂ ,ਜਾਤੀਆਂ ਦੇ ਆਧਾਰ ਤੇ ਸਮਝ ਸਕਦੇ ਹਾਂ । ਇੱਥੇ ਇੱਕ ਪ੍ਰਸ਼ਨ ਸੁਭਾਵਿਕ ਰੂਪ ਵਿਚ ਸਾਡੇ ਸਾਹਮਣੇ ਆਉਂਦਾ ਹੈ ਕਿ ਪੰਜਾਬੀ ਸਭਿਆਚਾਰ ਨੂੰ ਵੰਡ ਕੇ ਵੇਖਣਾ ਚਾਹੀਦਾ ਹੈ ਜਾਂ ਨਹੀ। ਅਸੀਂ ਕਿਰਤ ਤੇ ਵਰਗ ,ਜਾਤੀ ਭੇਦ ਦੇ ਆਧਾਰ ਤੇ ਪੰਜਾਬੀ ਸਭਿਆਚਾਰ ਦੀ ਪਛਾਣ ਕਰਨ ਦੇ ਪੱਖ ਵਿਚ ਨਹੀ ਹਾਂ । ਅਸਲ ਵਿਚ ਪੰਜਾਬੀ ਸਭਿਆਚਾਰ ਸੰਪੂਰਣ ਪੰਜਾਬੀਆਂ,ਪੰਜਾਬ ਵਾਸੀਆਂ ਦੇ ਦਿੱਲਾਂ ਦੀ ਧੜਕਣ ਹੈ, ਉਨਾਂ ਦੀ ਅਨਮੋਲ ਵਿਰਾਸਤ ਹੈ,ਸੰਸਕ੍ਰਿਤਕ ਪੱਖਧਰਤਾ ਹੈ,ਇੱਕ ਸਮੁੱਚਾ ਆਚਾਰ ਵਿਹਾਰ ਤੇ ਸੋਚ ਹੈ। ਇੱਕ ਤਰ੍ਹਾਂ ਨਾਲ ਪੰਜਾਬ ਤੇ ਪੰਜਾਬੀਅਤ ਦੀ ਨਵੇਕਲੀ ਪਛਾਣ ਦਾ ਮੂਲ ਆਧਾਰ ਹੈ। ਇਸੇ ਧਰਾਤਲ ਰੂਪ ਵਿਚ ਪੰਜਾਬੀ ਸਭਿਆਚਾਰ ਨੂੰ ਸਮਝਣਾ ਚਾਹੀਦਾ ਹੈ। ਭਾਰਤੀ ਸਭਿਆਚਾਰ ਦਾ ਇਹ ਸਭਿਆਚਾਰ ਅਟੁੱਟ ਅੰਗ ਹੁੰਦਾ ਹੋਇਆ ਵੀ ਇਹ ਆਪਣੀ ਤਰ੍ਹਾਂ ਦੀ ਜੀਵਨ-ਜਾਂਚ ਮੁੱਲ ਬੋਧ ਨੂੰ ਆਤਮਸਾਤ ਕਰਦਾ ਹੈ, ਆਧੁਨਿਕਤਾ ਨੂੰ ਇਸ ਦੇ ਵਿਕਾਸ ਵਜੋਂ ਸਮਝਿਆ ਜਾ ਸਕਦਾ ਹੈ ।