User:Love sahota
Appearance
ਉਥਾਨਕਾ : ਉਥਾਨਕਾ ਗੁਰਮਤਿ ਸਾਹਿੱਤ ਦਾ ਇਕ ਰੂਪ ਹੈ, ਜਿਸ ਵਿੱਚ ਸਮੁੱਚੀ ਬਾਣੀ ਅਤੇ ਵਖ ਵਖ ਪਦ ਸਲੋਕ ਆਦਿ ਦੇ ਪ੍ਰਯਾਇ ਤੇ ਪ੍ਰਸੰਗ ਪ੍ਰਸ਼ਨ- ਉੱਤਰ ਸ਼ੈਲੀ ਵਿੱਚ ਦਸੇ ਗਏ ਹਨ। ਇਹ ਸਾਹਿੱਤ ਲਗਭਗ ਉਨੀਵੀਂ ਸਦੀ ਈਸਵੀ ਦਾ ਮਿਲਦਾ ਹੈ। ਕੁਝ ਉਥਾਨਕਾਵਾਂ ਗੁਰੂ ਗੋਬਿੰਦ ਸਿੰਘ ਦੀਆਂ ਲਿਖਾਈਆਂ ਅਤੇ ਭਾਈ ਗੁਰਦਾਸ ਦੀਆਂ ਲਿਖੀਆਂ ਮੰਨੀਆਂ ਜਾਂਦੀਆਂ ਹਨ । ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਦੇ ਨਾਂ ਨਾਲ ਸਬੰਧਤ ਉਥਾਨਕਾਵਾਂ ਗੁਰੂ ਗੋਬਿੰਦ ਸਿੰਘ ਦੀਆਂ ਲਿਖਾਈਆਂ ਅਤੇ ਭਾਈ ਮਨੀ ਸਿੰਘ ਦੀਆਂ ਲਿਖੀਆਂ ਮੰਨੀਆਂ ਜਾਂਦੀਆਂ ਹਨ । ਗੁਰੂ ਅਰਜਨ ਦੇਵ ਦੇ ਨਾਂ ਨਾਲ ਸਬੰਧਤ ਉਥਾਨਕਾਵਾਂ ਵਿੱਚ ਨੌਵੇਂ ਗੁਰੂ ਸਾਹਿਬ ਦੀ ਬਾਣੀ ਦਾ ਪ੍ਰਸੰਗ ਤੇ ਪ੍ਰਯਾਇ ਦਸਣ ਲਈ ਇਸ ਨੂੰ ਵੀ ਗੁਰੂ ਗੋਬਿੰਦ ਸਿੰਘ ਦੇ ਮੁਖਾਰਬਿੰਦ ਤੋਂ ਤੇ ਭਾਈ ਮਨੀ ਸਿੰਘ ਦੀ ਕਲਮ ਤੋਂ ਪੂਰਨ ਕਰਵਾਇਆ ਗਿਆ ਹੈ|